ਮਾਨਸਿਕ ਸਿਹਤ : ਜੇ ਕੋਈ ਤੁਹਾਨੂੰ ਕਹੇ ਕਿ ਉਹ ਆਤਮ ਹੱਤਿਆ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਕੀ ਕਰੋਗੇ
ਜੇਕਰ ਤੁਹਾਡਾ ਕੋਈ ਕਰੀਬੀ ਤੁਹਾਨੂੰ ਦੱਸਦਾ ਹੈ ਕਿ ਉਹ ਮਾਨਸਿਕ ਪ੍ਰੇਸ਼ਾਨੀ ਤੋਂ ਗੁਜ਼ਰ ਰਿਹਾ ਜਾਂ ਰਹੀ ਹੈ ਅਤੇ ਆਪਣੀ ਜਾਨ ਲੈਣਾ ਚਾਹੁੰਦਾ ਹੈ, ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਕੀ ਕਰੋਗੇ.. ਇਹ ਦੱਸਣਾ ਥੋੜਾ ਔਖਾ ਹੋ ਸਕਦਾ ਹੈ।
ਤੁਸੀਂ ਕੀ ਕਰੋਗੇ ਜਾਂ ਕੀ ਕਹੋਗੇ?
ਉਨ੍ਹਾਂ ਨੂੰ ਗੰਭੀਰਤਾ ਨਾਲ ਲਓ
ਤੁਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ ਅਤੇ ਤੁਹਾਨੂੰ ਨਹੀਂ ਪਤਾ ਕਿ ਉਹ ਕਿਸ ਸਥਿਤੀ ਵਿੱਚੋਂ ਲੰਘ ਰਹੇ ਹਨ।"
ਉਨ੍ਹਾਂ ਲਈ ਅਜਿਹਾ ਵਾਤਾਵਰਨ ਬਣਾਉਣਾ ਬਹੁਤ ਜ਼ਰੂਰੀ ਹੈ, ਜਿੱਥੇ ਉਨ੍ਹਾਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਮਿਲੇ ਅਤੇ ਉਹ ਮਹਿਸੂਸ ਕਰਨ ਕਿ ਕੋਈ ਉਨ੍ਹਾਂ ਦੇ ਨਾਲ ਹੈ।
"ਸਭ ਤੋਂ ਮੁਸ਼ਕਿਲ ਕੰਮਾਂ ਵਿੱਚੋਂ ਇੱਕ, ਜੋ ਲੋਕ ਕਰ ਸਕਦੇ ਹਨ ਉਹ ਹੈ ਸ਼ੁਰੂਆਤੀ ਸੰਪਰਕ ਬਣਾਉਣਾ, ਅਤੇ ਇਸ ਬਾਰੇ ਗੱਲ ਕਰਨਾ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ।"
ਮਨੁੱਖੀ ਸੁਭਾਅ ਅਨੁਸਾਰ ਇਹ ਸੰਭਵ ਹੈ ਕਿ ਸਾਡੀਆਂ ਆਪਣੀਆਂ ਭਾਵਨਾਵਾਂ ਸਾਨੂੰ ਅਜਿਹਾ ਕਰਨ ਤੋਂ ਰੋਕਣ, ਪਰ ਇਹ ਜ਼ਰੂਰੀ ਹੈ ਕਿ ਅਜਿਹੀਆਂ ਭਾਵਨਾਵਾਂ ਨੂੰ ਅਣਦੇਖਾ ਕੀਤਾ ਜਾਵੇ।
ਸ਼ਾਂਤ ਰਹੋ ਅਤੇ ਤੁਰੰਤ ਰਾਏ ਨਾ ਬਣਾਓ
ਅਜਿਹੀ ਸਥਿਤੀ ਵਿੱਚ ਸ਼ਾਂਤ ਰਹਿਣਾ "ਸਭ ਤੋਂ ਮੁਸ਼ਕਿਲ ਚੀਜ਼ਾਂ ਵਿੱਚੋਂ ਇੱਕ" ਹੈ, ਖ਼ਾਸਕਰ ਜਦੋਂ ਇਹ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਜੁੜੀ ਹੋਵੇ।
"ਪਰ ਉਹ ਬੱਸ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਹਨ, ਉਹ ਹੋਰ ਕਿਸੇ ਵੀ ਚੀਜ਼ ਬਾਰੇ ਨਹੀਂ ਸੋਚ ਸਕਦੇ। ਅਜਿਹੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ।"
ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਗੱਲ ਕਰਨ ਦਾ ਪੂਰਾ ਮੌਕਾ ਦੇਵੋ ਅਤੇ ਕੋਈ ਵੀ ਅਜਿਹੀ ਚੀਜ਼ ਨਾ ਪੁੱਛੋ, ਜਿਸ ਨਾਲ ਉਨ੍ਹਾਂ ਨੂੰ ਲੱਗੇ ਕਿ ਤੁਸੀਂ ਉਨ੍ਹਾਂ ਬਾਰੇ ਕੋਈ ਰਾਏ ਬਣਾ ਲਈ ਹੈ।
"ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛਣਾ ਕਿ- "ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਪਰਿਵਾਰ ਕੀ ਮਹਿਸੂਸ ਕਰੇਗਾ? ਜੇ ਤੁਸੀਂ ਇਸ ਦੁਨੀਆ ਵਿੱਚ ਨਹੀਂ ਰਹੋਗੇ ਤਾਂ ਉਨ੍ਹਾਂ ਨੂੰ ਕਿਹੋ-ਜਿਹਾ ਲੱਗੇਗਾ?" ਅਜਿਹੇ ਕੁਝ ਸਵਾਲ ਜੋ ਉਨ੍ਹਾਂ ਨੂੰ ਇਹ ਅਨੁਭਵ ਕਰਵਾ ਸਕਦੇ ਹਨ ਕਿ ਤੁਸੀਂ ਉਨ੍ਹਾਂ ਬਾਰੇ ਆਪਣੀ ਇੱਕ ਰਾਏ ਬਣਾ ਲਈ ਹੈ।"
"ਫਿਰ ਉਹ ਕੁਝ ਨਹੀਂ ਕਹਿਣਗੇ ਅਤੇ ਦੁਬਾਰਾ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਨਗੇ।"
ਇਸ ਦੀ ਬਜਾਏ, ਖੁੱਲ੍ਹੇ ਪ੍ਰਸ਼ਨ ਪੁੱਛੋ
ਸਭ ਤੋਂ ਪਹਿਲੀ ਚੀਜ਼ ਜੋ , ਉਹ ਹੈ ਉਨ੍ਹਾਂ ਨੂੰ ਬੁਲਾਉਣ ਵਾਲੇ ਵਿਅਕਤੀ ਦਾ ਧੰਨਵਾਦ ਕਰਨਾ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸੰਪਰਕ ਕਰਨ ਵਾਲੇ ਨੂੰ ਇਹ ਅਹਿਸਾਸ ਕਰਵਾਉਣ ਕਿ ਉਹ ਉਨ੍ਹਾਂ ਦੀ ਮਦਦ ਕਰਨ ਲਈ ਮੌਜੂਦ ਹਨ - ਇਸਦੇ ਲਈ , ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਮਾਹੌਲ ਨੂੰ ਸਹਿਜ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਸਾਹਮਣੇ ਵਾਲਾ ਵਿਅਕਤੀ ਖੁੱਲ੍ਹ ਕੇ ਗੱਲ ਕਰ ਸਕੇ।
ਕਿਸੇ ਨਾਲ ਗੱਲਬਾਤ ਸ਼ੁਰੂ ਕਰਨ ਲਈ ਚੰਗਾ ਰਹਿੰਦਾ ਹੈ ਕਿ ਖੁੱਲ੍ਹੇ ਪ੍ਰਸ਼ਨ ਪੁੱਛੇ ਜਾਣ, ਜਿਵੇਂ ਕਿ- "ਕੀ ਤੁਸੀਂ ਮੈਨੂੰ ਇਸ ਬਾਰੇ ਕੁਝ ਹੋਰ ਦੱਸ ਸਕਦੇ ਹੋ ਕਿ ਤੁਸੀਂ ਅਜਿਹਾ ਕਿਉਂ ਮਹਿਸੂਸ ਕਰ ਰਹੇ ਹੋ? ਅਜਿਹੀ ਕਿਹੜੀ ਚੀਜ਼ ਹੈ ਜਿਸਨੇ ਤੁਹਾਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ?"
ਉਨ੍ਹਾਂ ਨੂੰ ਸਹਾਇਤਾ ਦੇਣ ਵਾਲਿਆਂ ਬਾਰੇ ਪੁੱਛਣਾ ਜਾਂ ਜੇ ਉਨ੍ਹਾਂ ਨੂੰ ਪਹਿਲਾਂ ਕਿਤੋਂ ਸਹਾਇਤਾ ਪ੍ਰਾਪਤ ਹੋਈ ਹੋਵੇ, ਇਸ ਬਾਰੇ ਪੁੱਛਣਾ ਵੀ ਠੀਕ ਰਹਿੰਦਾ ਹੈ।
"ਸਾਰੀ ਗੱਲਬਾਤ ਇਸੇ ਬਿੰਦੂ ਦੁਆਲੇ ਘੁੰਮਦੀ ਹੈ ਕਿ ਹਾਲਾਤ ਇੱਥੋਂ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਉਹ ਹੁਣ ਹੋਰ ਨਹੀਂ ਜੀ ਸਕਦੇ।"
ਪਰ ਇਹ ਵੀ ਨਾ ਹੋਵੇ ਕਿ ਤੁਸੀਂ ਪੂਰਾ ਸਮਾਂ ਬੱਸ ਸਵਾਲ ਹੀ ਪੁੱਛਦੇ ਰਹੋ।
"ਅਸਲ ਵਿੱਚ, ਇੱਥੇ ਆਪ ਚੁੱਪ ਰਹਿੰਦੇ ਹੋਏ ਉਨ੍ਹਾਂ ਨੂੰ ਬੋਲਣ ਦਾ ਮੌਕਾ ਦੇਣਾ ਹੈ ਤਾਂ ਜੋ ਉਹ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਹਿ ਸਕਣ।"
ਇਹ ਸੁਭਾਵਿਕ ਹੈ ਕਿ ਅਸੀਂ ਕਿਸੇ ਨੂੰ ਗਲੇ ਲਾਈਏ (ਜੇਕਰ ਕੋਵਿਡ ਪਾਬੰਦੀਆਂ ਇਜਾਜ਼ਤ ਦੇ ਰਹੀਆਂ ਹੋਣ), ਪਰ ਜ਼ਰੂਰੀ ਗੱਲ ਇਹੀ ਹੈ ਕਿ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਵਾਇਆ ਜਾਵੇ।
"ਕੁਝ ਲੋਕਾਂ ਨੂੰ ਗਲੇ ਲਾਉਣਾ ਪਸੰਦ ਨਹੀਂ ਹੁੰਦਾ, ਅਜਿਹੇ ਵਿੱਚ ਚੰਗਾ ਰਹੇਗਾ ਕਿ ਤੁਸੀਂ ਉਨ੍ਹਾਂ ਤੋਂ ਇਕ ਨਿਸ਼ਚਿਤ ਦੂਰੀ ਬਣਾ ਕੇ ਰੱਖੋ।"
"ਪਰ ਜੇ ਤੁਸੀਂ ਉਸ ਵਿਅਕਤੀ ਦੇ ਕਰੀਬੀ ਹੋ ਅਤੇ ਤੁਸੀਂ ਜਾਣਦੇ ਹੋ ਕਿ ਗਲੇ ਲਾਉਣ ਨਾਲ ਜਾਂ ਉਨ੍ਹਾਂ ਦੇ ਕਰੀਬ ਰਹਿਣ ਨਾਲ ਉਨ੍ਹਾਂ ਨੂੰ ਕੁਝ ਮਦਦ ਮਿਲੇਗੀ, ਤਾਂ ਉਨ੍ਹਾਂ ਦਾ ਹੱਥ ਫੜਨ ਵਿੱਚ ਬਿਲਕੁਲ ਵੀ ਸੰਕੋਚ ਨਾ ਕਰੋ।"
"ਸਰੀਰਕ ਤੌਰ 'ਤੇ ਮਨੁੱਖੀ ਸੰਪਰਕ ਬਣਾਉਣਾ, ਇਹ ਅਹਿਸਾਸ ਕਰਵਾਉਣ ਦਾ ਇੱਕ ਚੰਗਾ ਤਰੀਕਾ ਹੈ ਕਿ ਕੋਈ ਤੁਹਾਡੇ ਲਈ ਉੱਥੇ ਮੌਜੂਦ ਹੈ।"
ਉਨ੍ਹਾਂ ਦਾ ਧਿਆਨ ਸਹਾਇਤਾ ਵੱਲ ਲੈ ਕੇ ਜਾਓ
"ਭਾਵਨਾਵਾਂ ਸਿਰਫ ਅਸਥਾਈ ਹੁੰਦੀਆਂ ਹਨ। ਇਸ ਲਈ ਇਹ ਉਸ ਮੁਕਾਮ 'ਤੇ ਪਹੁੰਚ ਰਹੇ ਹਨ ਜਿੱਥੇ ਉਹ ਕਹਿ ਸਕਦੇ ਹਨ- 'ਮੇਰਾ ਅਗਲਾ ਕਦਮ ਇਹ ਹੈ'।"
ਉਨ੍ਹਾਂ ਨੂੰ ਅਜਿਹੇ ਸੁਝਾਅ ਦਿਓ ਜਿਨ੍ਹਾਂ ਨਾਲ ਹੋਰ ਮਦਦ ਮਿਲ ਸਕੇ ਜਿਵੇਂ ਕਿ ਡਾਕਟਰ ਨਾਲ ਗੱਲ ਕਰਨਾ ਜਾਂ ਸਹਾਇਤਾ ਲਾਈਨ 'ਤੇ ਕਾਲ ਕਰਨਾ।
"ਪਰ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਵਿਅਕਤੀ ਜ਼ਿਆਦਾ ਖਤਰੇ ਵਿੱਚ ਹੈ, ਤਾਂ ਤੁਸੀਂ ਬਾਹਰੀ ਸਹਾਇਤਾ ਲੈ ਸਕਦੇ ਹੋ।"
ਅੰਤ ਵਿੱਚ ਇਹ ਸਾਹਮਣੇ ਵਾਲੇ ਵਿਅਕਤੀ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਉਹ ਸਹਾਇਤਾ ਪ੍ਰਾਪਤ ਕਰਨ ਲਈ ਅਗਲਾ ਕਦਮ ਚੁੱਕੇ।
"ਪਰ ਉਨ੍ਹਾਂ ਦੁਆਰਾ ਖੁੱਲ੍ਹ ਕੇ ਗੱਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਮਦਦ ਚਾਹੁੰਦੇ ਹਨ ਅਤੇ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹਨ।"
"ਭਾਵਨਾਵਾਂ ਸਿਰਫ ਅਸਥਾਈ ਹੁੰਦੀਆਂ ਹਨ। ਇਸ ਲਈ ਇਹ ਉਸ ਮੁਕਾਮ 'ਤੇ ਪਹੁੰਚ ਰਹੇ ਹਨ ਜਿੱਥੇ ਉਹ ਕਹਿ ਸਕਦੇ ਹਨ- 'ਮੇਰਾ ਅਗਲਾ ਕਦਮ ਇਹ ਹੈ'।"
Comments
Post a Comment