ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ ਤਸਵੀਰ ਕੈਪਸ਼ਨ, ਮੀਨੋਪੌਜ਼ ਉਸ ਵੇਲੇ ਹੁੰਦਾ ਹੈ ਜਦੋਂ ਇੱਕ ਔਰਤ ਨੂੰ ਇੱਕ ਸਮੇਂ ਤੋਂ ਬਾਅਦ ਪੀਰੀਅਡਸ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭ ਧਾਰਨ ਨਹੀਂ ਕਰ ਸਕਦੀਆਂ ਮੀਨੋਪੌਜ਼...ਤੁਹਾਡੇ 'ਚੋਂ ਕਾਫ਼ੀ ਲੋਕ ਇਸ ਬਾਰੇ ਜਾਣਦੇ ਹੋਣਗੇ ਤੇ ਕਾਫ਼ੀ ਲੋਕ ਇਸ ਬਾਰੇ ਅਣਜਾਣ ਹੋਣਗੇ। ਕਈ ਔਰਤਾਂ ਇਸ ਨੂੰ ਹੰਢਾ ਰਹੀਆਂ ਹੋਣਗੀਆਂ ਪਰ ਸ਼ਾਇਦ ਨਹੀਂ ਜਾਣਦੀਆਂ ਹੋਣਗੀਆਂ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਮੀਨੋਪੌਜ਼ ਉਸ ਵੇਲੇ ਹੁੰਦਾ ਹੈ ਜਦੋਂ ਇੱਕ ਔਰਤ ਨੂੰ ਇੱਕ ਸਮੇਂ ਤੋਂ ਬਾਅਦ ਪੀਰੀਅਡਜ਼ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭ ਧਾਰਨ ਨਹੀਂ ਕਰ ਸਕਦੀਆਂ। ਮੀਨੋਪੌਜ਼ ਉਮਰ ਵਧਣ ਦਾ ਇੱਕ ਕੁਦਰਤੀ ਹਿੱਸਾ ਹੈ। 45 ਤੋਂ 55 ਉਮਰ ਦੀਆਂ ਔਰਤਾਂ ਨੂੰ ਮੀਨੋਪੌਜ਼ ਹੋ ਸਕਦਾ ਹੈ। ਯੂਕੇ ਅਤੇ ਯੂਐਸਏ ਵਿੱਚ ਇਸ ਦੀ ਔਸਤ ਉਮਰ 51 ਹੈ। ਹਰ ਜਗ੍ਹਾਂ 'ਤੇ ਵਸਦੀਆਂ ਔਰਤਾਂ ਲਈ ਇਹ ਉਮਰ ਅਲੱਗ ਹੋ ਸਕਦੀ ਹੈ। ਆਈਐੱਮਐੱਸ ਵੱਲੋਂ ਕੀਤੇ ਗਏ 2016 ਦੇ ਸਰਵੇ ਮੁਤਾਬਕ ਭਾਰਤ ਵਿੱਚ ਔਰਤਾਂ ਦੇ ਮੀਨੋਪੌਜ਼ ਦੀ ਔਸਤਨ ਉਮਰ 46.2 ਹੈ। ਸ਼ਾਇਦ ਇਹ ਪੜ੍ਹ ਕੇ ਤੁਹਾਡੇ 'ਚੋਂ ਕਈਆਂ ਨੂੰ ਲੱਗੇ ਕਿ ਇਹ ਤੁਹਾਡੇ ਮਤਲਬ ਦੀ ਖ਼ਬਰ ਨਹੀਂ ਹੈ। ਵੀਡੀਓ ਕੈਪਸ਼ਨ, ਮੇਨੋਪੌਜ਼ ਕੀ ਹੈ ਅਤੇ ਕਦੋਂ ਹੁੰਦਾ ਹੈ ? ਪਰ ਦਰਅਸਲ ਇਹ ਸਾਡੇ ਸਭ ਦੇ ਮਤਲਬ ਦੀ ਖ਼ਬਰ ਹੈ, ਭਾਵੇਂ ਉਹ ਔਰਤਾਂ ਹੋਣ ਜਾਂ ਮਰਦ, ਨੌਜਵਾਨ ਹੋਣ ਜਾਂ ਅਧ...